Khalsa Press Publication, ISSN: 2469-5432
Sikh News Network®
        Shiromani Akali Dal (Amritsar) Releases Fact Finding Report on Destruction of Gurdwara Kartar Kirtan Sahib Indore
        Sikh Gurdwara Desecrated, Destroyed by Indore Municipal Corporation
ਸੰਗਰੂਰ ਦੇ ਕੌਹਰੀਆਂ ਪਿੰਡ ਦੇ ਗੁਰਦੁਆਰੇ ਵਿੱਚ ਪਾਵਨ ਬੀੜ ਦੀ ਬੇਅਦਬੀ
ਸੰਗਰੂਰ ਦੇ ਕੌਹਰੀਆਂ ਪਿੰਡ ਦੇ ਗੁਰਦੁਆਰੇ ਵਿੱਚ ਪਾਵਨ ਬੀੜ ਦੀ ਬੇਅਦਬੀ

ਦਿੜ੍ਹਬਾ ਨੇੜਲੇ ਪਿੰਡ ਕੌਹਰੀਆਂ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ 9 ਅੰਗ ਖਰਾਬ ਕਰਨ ਉੱਤੇ ਪਿੰਡ ਕੌਹਰੀਆਂ ਅਤੇ ਇਲਾਕੇ ਦੀ ਸਿੱਖ ਸੰਗਤ ਭਾਰੀ ਰੋਸ

ਦਿੜ੍ਹਬਾ ਮੰਡੀ - ਦਿੜ੍ਹਬਾ ਨੇੜਲੇ ਪਿੰਡ ਕੌਹਰੀਆਂ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ 9 ਅੰਗ ਖਰਾਬ ਕਰਨ ਉੱਤੇ ਪਿੰਡ ਕੌਹਰੀਆਂ ਅਤੇ ਇਲਾਕੇ ਦੀ ਸਿੱਖ ਸੰਗਤ ਭਾਰੀ ਰੋਸ ਹੈ। ਪਿੰਡ ਵਾਸੀਆਂ ਅਨੁਸਾਰ ਜਦੋਂ ਗੁਰਦੁਆਰੇ ਦੇ ਗ੍ਰੰਥੀ ਸਿੰਘ ਸ਼ਾਮ ਸਮੇਂ ਰਹਿਰਾਸ ਦਾ ਪਾਠ ਕਰਨ ਆਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ 9 ਅੰਗ ਖਰਾਬ ਕੀਤੇ ਗਏ ਦੇਖੇ ਕੇ ਉਸ ਨੇ ਇਸ ਦੀ ਸੂਚਨਾ ਪਿੰਡ ਦੀ ਪੰਚਾਇਤ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਅਤੇ ਫਿਰ ਪੁਲੀਸ ਚੌਕੀ ਕੌਹਰੀਆਂ ਵਿੱਚ ਦੇ ਦਿੱਤੀ।

ਦੇਰ ਰਾਤ ਇਸ ਘਟਨਾ ਬਾਰੇ ਪਤਾ ਲੱਗਣ ਉੱਤੇ ਜ਼ਿਲ੍ਹਾ ਸੰਗਰੂਰ ਦੇ ਐਸ ਐਸ ਪੀ ਪ੍ਰਿਤਪਾਲ ਸਿੰਘ ਥਿੰਦ, ਜਸਕਰਨ ਸਿੰਘ ਤੇਜਾ ਐਸ ਪੀ ਡੀ ਸੰਗਰੂਰ, ਮਨਜੀਤ ਸਿੰਘ ਬਰਾੜ ਡੀ ਐਸ ਪੀ ਦਿੜ੍ਹਬਾ ਅਤੇ ਗੁਰਭਜਨ ਸਿੰਘ ਐਸ ਐਚ ਓ ਦਿੜ੍ਹਬਾ ਨੇ ਗੁਰਦੁਆਰੇ ਪਹੁੰਚ ਕੇ ਮੌਕਾ ਦੇਖਿਆ। ਐਸ ਐਸ ਪੀ ਸੰਗਰੂਰ ਨੇ ਲੋਕਾਂ ਨੂੰ ਸੰਜਮ ਵਰਤਣ ਦੇ ਨਾਲ ਘਟਨਾ ਦੀ ਜਾਂਚ ਕਰਨ ਪਿੱਛੋਂ ਦੋਸ਼ੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਅੱਜ ਸਵੇਰ ਤੋਂ ਸ਼ਾਮ ਤੱਕ ਪਿੰਡ ਕੌਹਰੀਆਂ ਵਿੱਚ ਸੰਗਤ ਦਾ ਆਉਣਾ-ਜਾਣਾ ਰਿਹਾ। ਪਿੰਡ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਲੋਕਾਂ ਵੱਲੋਂ ਗੁਰਦੁਆਰੇ ਵਿੱਚ ਇਕੱਠ ਕੀਤਾ ਗਿਆ।