Khalsa Press Publication, ISSN: 2469-5432
Sikh News Network®
        Shiromani Akali Dal (Amritsar) Releases Fact Finding Report on Destruction of Gurdwara Kartar Kirtan Sahib Indore
        Sikh Gurdwara Desecrated, Destroyed by Indore Municipal Corporation
ਬਰਗਾੜੀ ਬੇਅਦਬੀ ਕੇਸ ਵਿੱਚ ਗ੍ਰਿਫ਼ਤਾਰ ਦੋਵਾਂ ਭਰਾਵਾਂ ਦਾ ‘ਲਾਈ ਡਿਟੈਕਟਰ ਟੈਸਟ’ ਕਰਾਇਆ ਜਾਵੇਗਾ
ਬਰਗਾੜੀ ਬੇਅਦਬੀ ਕੇਸ ਵਿੱਚ ਗ੍ਰਿਫ਼ਤਾਰ ਦੋਵਾਂ ਭਰਾਵਾਂ ਦਾ ‘ਲਾਈ ਡਿਟੈਕਟਰ ਟੈਸਟ’ ਕਰਾਇਆ ਜਾਵੇਗਾ

ਫ਼ਰੀਦਕੋਟ - ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਮੁੱਖ ਕਾਂਡ ਵਿੱਚ ਗ੍ਰਿਫ਼ਤਾਰ ਪਿੰਡ ਪੰਜਗਰਾਈਂ ਖੁਰਦ ਦੇ ਦੋ ਸਕੇ ਭਰਾਵਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦਾ ਪੰਜਾਬ ਸਰਕਾਰ ਹੁਣ ਲਾਈ ਡਿਟੈਕਟਰ ਟੈਸਟ ਕਰਵਾਏਗੀ।

ਪੰਜਾਬ ਵਿੱਚ ਲੋਕਾਂ ਦੇ ਲਗਾਤਾਰ ਵਧਦੇ ਦਬਾਅ ਹੇਠ ਪੰਜਾਬ ਸਰਕਾਰ ਇਨ੍ਹਾਂ ਦੋਵਾਂ ਭਰਾਵਾਂ ਦੀ ਰਿਹਾਈ ਦੀ ਵਿਚਾਰ ਕਰਨ ਲੱਗ ਪਈ ਸੀ, ਪਰ ਜਦੋਂ ਪੰਜਾਬ ਪੁਲੀਸ ਦੇ ਦੋ ਸੀਨੀਅਰ ਅਫਸਰਾਂ ਦਾ ਇਹ ਦਾਅਵਾ ਕਰ ਦਿੱਤਾ ਕਿ ਮੁਲਜ਼ਮਾਂ ਨੂੰ ਸਹੀ ਤੱਥਾਂ ਤੇ ਸਬੂਤਾਂ ਦੇ ਆਧਾਰ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਇਸ ਦੇ ਬਾਅਦ ਸਰਕਾਰ ਨੇ ਮਨ ਬਦਲ ਲਿਆ। ਸਰਕਾਰ ਨੇ ਪੂਰੇ ਕੇਸ ਦਾ ਸੱਚ ਸਾਹਮਣੇ ਲਿਆਉਣ ਲਈ ਹੁਣ ਅਦਾਲਤ ਤੋਂ ਲਾਈ ਡਿਟੈਕਟਰ ਟੈਸਟ ਕਰਾਉਣ ਦੀ ਆਗਿਆ ਲੈਣ ਦਾ ਫ਼ੈਸਲਾ ਕੀਤਾ ਹੈ। ਦੂਸਰੇ ਪਾਸੇ ਸਿੱਖ ਜਥੇਬੰਦੀਆਂ ਦਾ ਦਾਅਵਾ ਹੈ ਕਿ ਦੋਵਾਂ ਭਰਾਵਾਂ ਨੂੰ ਸਾਜ਼ਿਸ਼ ਹੇਠ ਝੂਠੇ ਕੇਸ ਵਿੱਚ ਜਾਣ ਬੁੱਝ ਕੇ ਫਸਾਇਆ ਗਿਆ ਹੈ, ਕਿਉਂਕਿ ਰੁਪਿੰਦਰ ਸਿੰਘ ਦੀ ਇਸ ਦੌਰਾਨ ਕੁਝ ਪੁਲੀਸ ਅਧਿਕਾਰੀਆਂ ਨਾਲ ਬਹਿਸ ਹੋਈ ਸੀ। ਜਥੇਬੰਦੀਆਂ ਦੇ ਸਖ਼ਤ ਵਿਰੋਧ ਕਾਰਨ ਪੰਜਾਬ ਸਰਕਾਰ ਇਸ ਮਾਮਲੇ ਨੂੰ ਠੰਢਾ ਕਰਨ ਲਈ ਕੋਈ ਵਿਚਲਾ ਰਾਹ ਧਾਰਨ ਕਰਨਾ ਚਾਹੁੰਦੀ ਸੀ।

ਉੱਚ ਪੁਲੀਸ ਅਧਿਕਾਰੀਆਂ ਦੀ ਰਾਏ ਹੈ ਕਿ ਜੇ ਦੋਵਾਂ ਭਰਾਵਾਂ ਨੂੰ ਫੌਰਨ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਪੁਲੀਸ ਦੀ ਸਾਖ਼ ਨੂੰ ਵੱਡਾ ਧੱਕਾ ਲੱਗੇਗਾ। ਇਸ ਕੇਸ ਦੀ ਨਿਗਰਾਨੀ ਕਰ ਰਹੇ ਪੁਲੀਸ ਅਫਸਰਾਂ ਨੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਮੋਬਾਈਲ ਫੋਨਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਹੈ, ਪਰ ਪੁਲੀਸ ਦੇ ਹੱਥ ਕੋਈ ਵਿਸ਼ੇਸ਼ ਸਬੂਤ ਨਹੀਂ ਲੱਗਾ। ਇੱਕ ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੇ ‘ਲਾਈ ਡਿਟੈਕਟਰ ਟੈਸਟ’ ਵਿੱਚ ਵੀ ਦੋਵਾਂ ਭਰਾਵਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਦਾ ਤਾਂ ਇਨ੍ਹਾਂ ਨੂੰ ਦੋਸ਼ੀ ਦੱਸ ਕੇ ਗ੍ਰਿਫ਼ਤਾਰ ਕਰਨ ਵਾਲੇ ਪੁਲੀਸ ਅਫਸਰਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਯਕੀਨੀ ਹੈ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਦੋ ਪੁਲੀਸ ਅਧਿਕਾਰੀਆਂ ਦੇ ਦਬਾਅ ਪਾਉਣ ਤੋਂ ਬਾਅਦ ਹੀ ਇਹ ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਹੈ।