Khalsa Press Publication, ISSN: 2469-5432
Sikh News Network®
        Shiromani Akali Dal (Amritsar) Releases Fact Finding Report on Destruction of Gurdwara Kartar Kirtan Sahib Indore
        Sikh Gurdwara Desecrated, Destroyed by Indore Municipal Corporation
ਅਕਾਲੀ ਲੀਡਰਾਂ ਦੀਆਂ ਗੱਡੀਆਂ ਭੰਨਣ ਵਾਲੇ ਪੰਜਾਹ ਨੌਜਵਾਨਾਂ ਉੱਤੇ ਇਰਾਦਾ ਕਤਲ ਦਾ ਕੇਸ
ਅਕਾਲੀ ਲੀਡਰਾਂ ਦੀਆਂ ਗੱਡੀਆਂ ਭੰਨਣ ਵਾਲੇ ਪੰਜਾਹ ਨੌਜਵਾਨਾਂ ਉੱਤੇ ਇਰਾਦਾ ਕਤਲ ਦਾ ਕੇਸ

ਕਪੂਰਥਲਾ - ਕੱਲ੍ਹ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਆਏ ਅਕਾਲੀ ਆਗੂਆਂ ਦੀਆਂ ਗੱਡੀਆਂ ਭੰਨਣ ਵਾਲੇ ਕਰੀਬ ਪੰਜਾਹ ਸਿੱਖ ਨੌਜਵਾਨਾਂ ਅਤੇ ਕਰੀਬ 15 ਸਿੱਖ ਬੀਬੀਆਂ ਵਿਰੁੱਧ ਧਾਰਾ 307, 295 ਏ, 188, 248 ਅਤੇ 149 ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ 16 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿੱਥੋਂ ਉਨ੍ਹਾਂ ਨੂੰ ਦੋ ਦਿਨਾਂ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ।

ਵਰਨਣ ਯੋਗ ਹੈ ਕਿ ਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਪਛਤਾਵੇ ਲਈ ਅਕਾਲੀ ਦਲ ਨੇ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਸੀ। ਭੋਗ ਵਾਲੇ ਦਿਨ ਸਿੱਖ ਨੌਜਵਾਨਾਂ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਰਬਜੀਤ ਸਿੰਘ ਮੱਕੜ, ਜਰਨੈਲ ਸਿੰਘ ਵਾਹਿਦ ਜ਼ਿਲਾ ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸਰਵਣ ਸਿੰਘ ਕੁਲਾਰ, ਰਣਜੀਤ ਸਿੰਘ ਖੋਜੇਵਾਲਾ, ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਤੇ ਹੋਰਨਾਂ ਦੀ ਗੁਰਦੁਆਰੇ ਵਿੱਚ ਆਮਦ ਦਾ ਤਿੱਖਾ ਵਿਰੋਧ ਕੀਤਾ ਤੇ ਉਥੇ ਧਰਨਾ ਸ਼ੁਰੂ ਕਰ ਦਿੱਤਾ। ਪੁਲਸ ਦੀ ਸਖਤੀ ਦੇ ਬਾਵਜੂਦ ਗੁਰਦੁਆਰਾ ਸਾਹਿਬ ਦਾਖਲ ਹੋ ਗਏ ਅਤੇ ਅਕਾਲੀ ਆਗੂਆਂ ਦੀਆਂ ਤਿੰਨ ਗੱਡੀਆਂ ਦੀ ਭੰਨ ਤੋੜ ਕਰ ਦਿੱਤੀ। ਕੱਲ੍ਹ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ‘ਤੇ ਧਰਨਾ ਦਿੱਤਾ ਗਿਆ, ਜਿਸ ਨੂੰ ਕਾਂਗਰਸ ਦੇ ਮੁੱਖ ਬਲਾਰੇ ਸੁਖਪਾਲ ਸਿੰਘ ਖਹਿਰਾ, ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ, ਸਿੱਖ ਵਿਦਵਾਨ ਜਸਵਿੰਦਰ ਸਿੰਘ ਸ਼ਾਂਤ ਅਤੇ ਹੋਰਨਾਂ ਨੇ ਸੰਬੋਧਨ ਕੀਤਾ।

ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਐਸ ਐਸ ਪੀ ਕਪੂਰਥਲਾ ਨੂੰ ਮਿਲ ਕੇ ਸੰਗਤ ਦੀ ਮੰਗ ਤੋਂ ਜਾਣੂੰ ਕਰਾਇਆ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ 27 ਅਕਤੂਬਰ ਤੱਕ ਕੇਸ ਰੱਦ ਨਾ ਕੀਤਾ ਤਾਂ 28 ਅਕਤੂਬਰ ਨੂੰ ਡੀ ਸੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ।