Khalsa Press Publication, ISSN: 2469-5432
Sikh News Network®
        Sikh Gurdwara Desecrated, Destroyed by Indore Municipal Corporation
        Prominent Sikh Intellectual and Writer Falsely Linked and Targeted by Pro-BJP/RSS Gurdwara Management
ਮੋਦੀ ਦਾ ਅਮਰੀਕੀ ਕਾਂਗਰਸ ਨੂੰ ਸੰਬੋਧਨ-ਸਿੱਖਾਂ ਵਲੋਂ ਭਾਰਤ ਵਿਚ ਧਾਰਮਿਕ ਜਬਰ ਖਿਲਾਫ ਪ੍ਰਦਰਸ਼ਨ
ਮੋਦੀ ਦਾ ਅਮਰੀਕੀ ਕਾਂਗਰਸ ਨੂੰ ਸੰਬੋਧਨ-ਸਿੱਖਾਂ ਵਲੋਂ ਭਾਰਤ ਵਿਚ ਧਾਰਮਿਕ ਜਬਰ ਖਿਲਾਫ ਪ੍ਰਦਰਸ਼ਨ

ਵਾਸ਼ਿੰਗਟਨ ਡੀ ਸੀ, 14 ਜੂਨ 2016 - ਪੰਜਾਬ ਇੰਡੀਪੈਂਡੈਂਸ ਰਿਫਰੈਂਡਮ ਰੈਲੀ 8 ਜੂਨ ਨੂੰ ਵਾਸ਼ਿੰਗਟਨ ਡੀ ਸੀ ਵਿਚ ਕੀਤੀ ਗਈ ਸੀ। ਇਸ ਵਿਚ ਸਿਖਸ ਫਾਰ ਜਸਟਿਸ ,ਪੰਥਕ ਸਿੱਖ ਸੁਸਾਇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ , ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਸਿੰਗਤਾਂ ਦੇ ਸਹਿਯੋਗ ਨਾਲ ਭਾਰੀ ਇਕੱਠ ਦੇਖਣ ਨੂੰ ਮਿਲਿਆ।

ਮੋਦੀ ਦੀ ਅਮਰੀਕੀ ਕਾਂਗਰਸ ਨੂੰ ਸੰਬੋਧਨ ਦੌਰਾਨ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਨੇ ਕੈਪੀਟਨ ਹਿਲ ਵਿਖੇ ਪ੍ਰਦਰਸ਼ਨ ਕੀਤਾ ਤੇ ਭਾਰਤ ਵਿਚ ਧਾਰਮਿਕ ਘੱਟਗਿਣਤੀ ਸਿੱਖਾਂ ਖਿਲਾਫ ਹੁੰਦੇ ਜਬਰ ਨੂੰ ਜਗ ਜਾਹਿਰ ਕੀਤਾ। ਇਸ ਪ੍ਰਦਰਸ਼ਨ ਦਾ ਮਕਸਦ ਹੀ ਇਹ ਸੀ ਕਿ ਭਾਰਤ ਵਿਚ 3 ਦਹਾਕਿਆਂ ਤੋਂ ਸਿਖਾਂ ਖਿਲਾਫ ਜਾਰੀ ਨਸਲਕੁਸ਼ੀ ਹਿੰਸਾ ਅਤੇ ਵਖਰੀ ਧਾਰਮਿਕ ਪਛਾਣ ਤੇ ਖੁਦਮੁਖਤਿਆਰੀ ਦੇ ਅਧਿਕਾਰ ਤੋਂ ਵਾਂਝਾ ਕਰਨ ਬਾਰੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੂੰ ਜਾਗਰੂਕ ਕਰਨਾ।

ਸਿੱਖਾਂ ਦੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ ਜਿਸ 'ਤੇ ਲਿਖਿਆ ਸੀ 'ਮੋਦੀ ਭਾਰਤੀ ਅੱਤਵਾਦ ਦਾ ਚਿਹਰਾ' ਤੇ ਪੰਜਾਬ ਵਿਚ ਇੰਡੀਪੈਂਡੈਂਸ ਰਿਫਰੈਂਡਮ ਦੀ ਮੰਗ ਕਰ ਰਹੇ ਸਨ ਤਾਂ ਜੋ ਵੱਖਰਾ ਸਿਖ ਰਾਜ ਖਾਲਿਸਤਾਨ ਦੀ ਸਥਾਪਨਾ ਕੀਤੀ ਜਾ ਸਕੇ।

ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦੇ ਨੁਮਾਇੰਦੇ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ ਨਰਿੰਦਰ ਮੋਦੀ , ਜੋ ਕਿ ਜਾਣੇ ਪਛਾਣੇ ਹਿੰਦੂ ਕੱਟੜਵਾਦ ਹਨ, ਦੇ ਸੱਤਾ ਵਿਚ ਆਉਣ ਨਾਲ ਸਿਖਾਂ ਖਿਲਾਫ ਹਰ ਤਰਾਂ ਦੇ ਜਬਰ ਜੁਲਮ ਵਿਚ ਭਾਰੀ ਵਾਧਾ ਹੋਇਆ ਜੋ ਕਿ ਪਹਿਲਾਂ ਹੀ ਹਾਸ਼ੀਏ 'ਤੇ ਸੀ।

ਅਵਤਾਰ ਸਿੰਘ ਪੰਨੂ ਨੇ ਅੱਗੇ ਕਿਹਾ ਕਿ ਭਾਰਤ ਦੀ ਆਬਾਦੀ ਦਾ ਕੇਵਲ 2 ਫੀਸਦੀ ਹਿੱਸਾ ਸਿੱਖ ਭਾਈਚਾਰਾ ਪਿਛਲੇ ਕਈ ਦਹਾਕਿਆਂ ਤੋਂ ਸਰਕਾਰੀ ਜੁਲਮ ਦਾ ਸਾਹਮਣਾ ਕਰਦਾ ਆਇਆ ਹੈ ਜਦੋਂ ਵੀ ਉਸ ਨੇ ਸਿਆਸੀ ਅਧਿਕਾਰਾਂ, ਵਖਰੀ ਧਾਰਮਿਕ ਪਛਾਣ ਅਤੇ ਖੁਦਮੁਖਤਿਆਰੀ ਦੇ ਅਧਿਕਾਰਾਂ ਲਈ ਆਵਾਜ਼ ਉਠਾਈ ਹੈ।


ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਤੇ ਨਾਰਾਜ਼ ਸਿੱਖਾਂ ਵਿਚਕਾਰ ਵਿਵਾਦ ਦੀ ਮੂਲ ਜੜ ਭਾਰਤੀ ਸਵਿਧਾਨ ਦੀ ਧਾਰਾ 25 ਹੈ ਜੋ ਕਿ ਸਿੱਖਾਂ ਨੂੰ ਹਿੰਦੂ ਦਰਸਾਉਂਦੀ ਹੈ। ਹਿੰਮਤ ਸਿੰਘ ਨੇ ਅੱਗੇ ਕਿਹਾ ਕਿ ਸਿੱਖ ਧਰਮ ਦੇ ਆਜ਼ਾਦ ਰੁਤਬੇ 'ਤੇ ਇਸ ਸਵਿਧਾਨਿਕ ਹਮਲੇ ਦੇ ਵਿਰੋਧ ਵਿਚ ਵਖਰੀ ਧਾਰਮਿਕ ਪਛਾਣ ਲਈ ਸ਼ੁਰੂ ਹੋਈ ਲਹਿਰ ਪੰਜਾਬ ਵਿਚ ਸਿੱਖਾਂ ਦੇ ਵਖਰਾ ਰਾਜ ਦੀ ਮੰਗ ਵਿਚ ਬਦਲ ਗਈ ਹੈ।

ਭਾਰਤ ਵਿਚ ਸਿੱਖਾਂ ਖਿਲਾਫ ਹਿੰਸਕ ਜਬਰ ਦਾ ਦੌਰ 1980 ਵਿਆਂ ਵਿਚ ਸ਼ੁਰੂ ਹੋਇਆ ਸੀ ਜਦੋਂ ਸਿੱਖ ਭਾਈਚਾਰੇ ਨੇ ਸਿਆਸੀ ਅਤੇ ਧਾਰਮਿਕ ਹੱਕਾਂ ਲਈ ਆਵਾਜ਼ ਉਠਾਈ ਸੀ। ਜੂਨ 1984 ਵਿਚ ਭਾਰਤ ਨੇ ਬਲਿਊ ਸਟਾਰ ਦੇ ਨਾਂਅ 'ਤੇ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਨੇ ਹਮਲਾ ਕਰ ਦਿੱਤਾ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੇਕਸੂਰ ਅਤੇ ਨਿਹੱਥੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਨਵੰਬਰ 1984 ਵਿਚ ਪ੍ਰਧੁਨ ਮੰਤਰੀ ਗਾਂਧੀ ਦੇ ਕਤਲ ਤੋਂ ਬਾਅਦ ਸਮੁੱਚੇ ਭਾਰਤ ਵਿਚ ਸਿੱਖਾਂ ਖਿਲਾਫ ਨਸਲਕੁਸ਼ੀ ਹਮਲੇ ਕੀਤੇ ਗਏ। 1984 ਤੋਂ ਲੈਕੇ 1998 ਤੱਕ ਬਗਾਵਤ ਵਿਰੋਧੀ ਅਪਰੇਸ਼ਨਾਂ ਦੇ ਨਾਂਅ ਤਹਿਤ ਭਾਰਤ ਸੁਰਖਿਆ ਬਲਾਂ ਵਲੋਂ 10000 ਤੋਂ ਵੱਧ ਸਿੱਖਾਂ ਨੂੰ ਫਰਜ਼ੀ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ ।

ਕੈਪੀਟਲ ਹਿੱਲ ਵਿਚ ਸਿੱਖ ਪ੍ਰਦਰਸ਼ਨ ਦਾ ਆਯੋਜਨ ਕਰਨ ਵਾਲੀ ਸੰਸਥਾ ਸਿਖਸ ਫਾਰ ਜਸਟਿਸ ਪੰਜਾਬ ਸੂਬੇ, ਜੋ ਕਿ ਇਸ ਵੇਲੇ ਭਾਰਤ ਸ਼ਾਸਨ ਤਹਿਤ ਹੈ, ਵਿਚ ਇੰਡੀਪੈਂਡੈਂਸ ਰਿਫਰੈਂਡਮ ਲਈ ਕੌਮਾਂਤਰੀ ਪੱਧਰ 'ਤੇ ਮੁਹਿੰਮ ਚਲਾ ਰਹੀ ਹੈ।