Khalsa Press Publication, ISSN: 2469-5432
Sikh News Network®
        World Sikh Organization Calls on India to End Mob Lynchings & Protect Minorities
        Shiromani Akali Dal (Amritsar) Releases Fact Finding Report on Destruction of Gurdwara Kartar Kirtan Sahib Indore
ਸਿੱਖਾਂ ਦੀ ਕ੍ਰਿਪਾਨ ਵੀ ਹੁਣ ਜ਼ੁਰਮ ਦੇ ਘੇਰੇ 'ਚ ?
ਸਿੱਖਾਂ ਦੀ ਕ੍ਰਿਪਾਨ ਵੀ ਹੁਣ ਜ਼ੁਰਮ ਦੇ ਘੇਰੇ 'ਚ ?
Sikligars: Traditional Shashtar Iron-Smiths

Persecution by Police and Hindutva Forces Continues on the Marginalized Sikligar Sikh Community in Central India

ਵਿਸ਼ਵ ਪੱਧਰ ਦੀਆਂ ਪੰਥਕ ਜਥੇਬੰਦੀਆਂ ਵਲੋਂ ਭਾਰੀ ਰੋਸ ਦੇ ਬਾਵਜੂਦ ਵੀ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਵਲੋਂ ਸਿਕਲੀਗਰਾਂ 'ਤੇ ਝੂਠੇ ਮੁਕੱਦਮਿਆਂ ਦਾ ਦੌਰ ਨਿਰੰਤਰ ਜਾਰੀ

ਬਟਾਲਾ, 30 ਮਈ (ਗੁਰਦਰਸ਼ਨ ਸਿੰਘ) - ਪਿਛਲੇ ਮਹੀਨੇ 22 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਇੰਦੌਰ ਵਿਖੇ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਢਹਿ-ਢੇਰੀ ਕਰਕੇ ਸਿੱਖਾਂ ਦੇ ਹਿਰਦੇ ਛੱਲਣੀ ਕਰ ਦਿੱਤੇ ਅਤੇ 22 ਅਪ੍ਰੈਲ ਨੂੰ ਹੀ ਮੱਧ ਪ੍ਰਦੇਸ਼ ਦੇ ਜਿਲ੍ਹਿਆਂ ਖਰਗੋਨ , ਬੜਵਾਣੀ , ਧਾਰ , ਖੰਡਵਾ ਤੇ ਬੁਰਹਾਨਪੁਰ ਵਿੱਚ ਸਿਕਲੀਗਰ ਸਿੱਖਾਂ 'ਤੇ ਹਥਿਆਰਾਂ ਦੇ ਝੂਠੇ ਮੁਕੱਦਮਿਆਂ ਦਾ ਦੌਰ ਸ਼ੁਰੂ ਕਰ ਦਿੱਤਾ । ਜਿਸ ਸਬੰਧੀ ਸਿੱਖ ਕੌਮ ਦੀਆਂ ਸਮੂੰਹ ਪੰਥਕ ਜਥੇਬੰਦੀਆਂ ਵਲੋਂ ਇੰਦੌਰ ਦੇ ਗੁਰਦੁਆਰਾ ਬੇਟਮਾਂ ਸਾਹਿਬ ਵਿਖੇ ਸਿਕਲੀਗਰ ਮਹਾਂ ਪੰਚਾਇਤ ਸੰਮੇਲਣ ਕੀਤਾ ਗਿਆ ਅਤੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਸਿਕਲੀਗਰ ਸਿੱਖਾਂ 'ਤੇ ਝੂਠੇ ਕੇਸ ਪਾਉਣਾ ਬੰਦ ਕਰੇ ਨਹੀਂ ਤਾਂ ਪੰਥਕ ਜਥੈਬੰਦੀਆਂ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ ਪਰ ਲਗਦਾ ਹੈ ਕਿ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਸਿੱਖ ਜਥੇਬੰਦੀਆਂ ਦੀ ਚੇਤਾਵਨੀ ਨੂੰ ਟਿੱਚ ਸਮਝਿਆ ਹੈ ਅਤੇ ਸਿਕਲੀਗਰ ਸਿੱਖਾਂ 'ਤੇ ਝੂਠੇ ਮੁਕੱਦਮਿਆਂ ਦਾ ਦੌਰ ਹੋਰ ਵੀ ਤੇਜ਼ ਕਰ ਦਿੱਤਾ ਹੈ । ਤਾਜ਼ਾ ਘਟਨਾ ਅਨੁਸਾਰ ਮੱਧ ਪ੍ਰਦੇਸ਼ ਦੇ ਜਿਲ੍ਹਾ ਮੰਦਸੌਰ ਦੇ ਥਾਣਾਂ ਗੌਤਮਪੁਰਾ ਵਿੱਚ ਇਕ ਸਿੱਖ ਸਿਕਲੀਗਰ ਨਰ ਸਿੰਘ ਪੁੱਤਰ ਬਰਦੀ ਸਿੰਘ 'ਤੇ 352 ਕ੍ਰਿਪਾਨਾਂ ਬ੍ਰਾਮਦ ਕਰਨ ਦਾ ਝੂਠਾ ਕੇਸ ਪਾ ਦਿੱਤਾ ਹੈ ।

ਕੀ ਕਹਿਣਾ ਹੈ ਥਾਣਾ ਗੌਤਮਪੁਰਾ ਦੇ ਪੁਲਸ ਅਧਿਕਾਰੀ -

ਇਸ ਸਬੰਧੀ ਥਾਣਾ ਗੌਤਮਪੁਰਾ ਦੇ ਪੁਲੀਸ ਅਧਿਕਾਰੀ ਮਿਸ਼ਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਥਾਣਾਂ ਗੌਤਮਪੁਰਾ ਦੇ ਅਧਿਕਾਰ ਖੇਤਰ 'ਚ ਅੰਬਾਲਿਯਾ ਫਾਟੇ ਤੋ ਪੁਲਸ ਮੁਖਬਰ ਦੀ ਸਹਾਇਤਾ ਨਾਲ 29 ਮਈ ਨੂੰ ਦੁਪਿਹਰ ਕਰੀਬ 12 ਵਜੇ ਇਕ ਸਿਕਲੀਗਰ ਸਿੱਖ ਨਰ ਸਿੰਘ ਪੁੱਤਰ ਬਰਦੀ ਸਿੰਘ ਨੂੰ 352 ਕ੍ਰਿਪਾਨਾ ਸਮੇਤ ਕਾਬੂ ਕਰਕੇ ਭਾਰਤੀ ਸ਼ਸਤਰ ਅਧਿਨਿਯਮ ਦੀ ਧਾਰਾ-26/1 ਤਹਿਤ ਮੁਕੱਦਮਾ ਦਰਜ਼ ਕਰਕੇ 5 ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ ਅਤੇ ਪੁਲਸ ਅਧਿਕਾਰੀ ਵਲੋਂ ਪੁੱਛਗਿਛ ਦੌਰਾਣ ਹੋਰ ਵੀ ਖੁਲਾਸੇ ਹੋਣ ਦਾ ਵੀ ਦਾਵਾ ਕੀਤਾ ਗਿਆ ਹੈ ਅਤੇ ਨਰ ਸਿੰਘ ਦੇ ਦੋ ਪੁੱਤਰ ਅਸ਼ੋਕ ਸਿੰਘ , ਮਦਨ ਸਿੰਘ ਮੌਕੇ ਤੋਂ ਫਰਾਰ ਹਨ ਜਦਕਿ ਉਨਾਂ ਖਿਲਾਫ਼ ਉਕਤ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ।

ਕੀ ਕਹਿੰਦੇ ਹਨ ਸ਼੍ਰੋ.ਅ.ਦ ਅੰਮ੍ਰਿਤਸਰ ਦੇ ਜਨ.ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ -

ਜਦ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਦੇਸ਼ ਰਹਿੰਦੀਆਂ ਹੋਰ ਵੀ ਘੱਟ ਗਿਣਤੀਆਂ ਸਮੇਤ ਸਮੁੱਚੀ ਸਿੱਖ ਕੌਮ ਵੀ ਭਾਰਤ 'ਚ ਗੁਲਾਮ ਹੈ ਅਤੇ ਇਸੇ ਗੁਲਾਮੀ ਸਦਕਾ ਹੀ ਜੂਨ 1984 'ਚ ਦਰਬਾਰ ਸਾਹਿਬ ਵਿਖੇ ਭਾਰਤੀ ਫੋਜ਼ ਨੇ ਹਮਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢੇਹ-ਢੇਰੀ ਕੀਤਾ , ਨਵੰਬਰ 1984 'ਚ ਪੂਰੇ ਭਾਰਤ 'ਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਅਤੇ ਅਪ੍ਰੈਲ 2017 ਨੂੰ ਇੰਦੌਰ 'ਚ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਢਹਿ ਢੇਰੀ ਕੀਤਾ ਗਿਆ ਅਤੇ ਹੁਣ ਸਿਕਲੀਗਰ ਸਿੱਖਾਂ 'ਤੇ ਵੀ ਗੁਲਾਮੀ ਤਹਿਤ ਹੀ ਝੂਠੇ ਮੁਕੱਦਮੇ ਦਰਜ਼ ਕੀਤੇ ਜਾ ਰਹੇ ਹਨ। ਉਨਾਂ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਹਿੰਦੁਸਤਾਨ 'ਚ ਬਹੁ-ਗਿਣਤੀ ਕਿਸੇ ਅਖੌਤੀ ਬਾਬਾ ਰਾਮਦੇਵ ਵਰਗੇ ਹਿੰਦੂ ਨਾਲ ਕੋਈ ਮਾੜੀ ਮੋਟੀ ਘਟਨਾ ਵੀ ਵਾਪਰ ਜਾਵੇ ਤਾਂ ਹਾਈ ਕੋਰਟ , ਸੁਪਰੀਮ ਕੋਰਟ ਵਲੋਂ ਨਿੱਜੀ ਦਖਲ ਦੇ ਕੇ ਘਟਨਾ ਦਾ ਨਿਪਟਾਰਾ ਕਰ ਲਿਆ ਜਾਂਦਾ ਹੈ ਪਰ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮਾਂ ਪ੍ਰਤੀ ਇਹ ਦੇਖ ਕੇ ਵੀ ਅੱਖਾਂ ਮੀਟ ਲੈਂਦੇ ਹਨ। ਉਨ੍ਹਾਂ ਹੋਰ ਕਿਹਾ ਕਿ ਇਸੇ ਕ੍ਰਿਪਾਨ ਨੇ ਹੀ ਗਜਨੀ ਦੇ ਬਜ਼ਾਰਾਂ 'ਚ ਵਿਕਦੀਆਂ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਅਜ਼ਾਦ ਕਰਵਾਇਆ ਸੀ ਪਰ ਅੱਜ ਜੇਕਰ ਮੱਧ ਪ੍ਰਦੇਸ਼ ਅਤੇ ਭਾਰਤ ਦੇ ਹੋਰ ਰਾਜਾਂ ਦੀਆਂ ਸਰਕਾਰਾਂ ਕ੍ਰਿਪਾਨ ਨੂੰ ਜ਼ੁਰਮ ਕਰਾਰ ਦਿੰਦੀਆਂ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੀ ਇਜੱਤ ਫਿਰ ਤੋਂ ਗਜ਼ਨੀ ਦੇ ਬਜ਼ਾਰਾਂ 'ਚ ਟਕੇ ਟਕੇ 'ਤੇ ਵਿਕੇਗੀ । ਉਨ੍ਹਾਂ ਕਿਹਾ ਕਿ ਭਾਰਤੀ ਸ਼ਸਤਰ ਅਧਿਨਿਯਮ 25-ਬੀ ਦੇ ਤਹਿਤ ਕੇਵਲ ਸਿੱਖਾਂ ਨੂੰ ਹੀ ਕ੍ਰਿਪਾਨਾਂ ਰੱਖਣ ਦੀ ਖੁੱਲ੍ਹ ਹੈ ਅਤੇ ਇਸਦੀ ਕੋਈ ਵੀ ਗਿਣਤੀ ਤੈਅ ਨਹੀਂ ਹੈ ।

ਅੱਜ ਜਦੋਂ '' ਸੰਘ ਪਰਿਵਾਰ '' ਦੀਆਂ ਜਥੈਬੰਦੀਆਂ ਖੁੱਲ੍ਹੇਆਮ ਕ੍ਰਿਪਾਨਾਂ ਅਤੇ ਹਥਿਆਰਾਂ ਦਾ ਸ਼ਰੇਆਮ ਪ੍ਰਦਰਸ਼ਨ ਕਰਦੀਆਂ ਹਨ ਤਾਂ ਉਨਾਂ 'ਤੇ ਕੋਈ ਵੀ ਮੁਕੱਦਮਾ ਦਰਜ਼ ਨਹੀਂ ਕੀਤਾ ਜਾਂਦਾ ਉਨਾਂ ਸਮੁੱਚੇ ਖ਼ਾਲਸਾ ਪੰਥ ਦੀਆਂ ਜਥੈਬੰਦੀਆਂ ਨੂੰ ਅਪੀਲ ਕੀਤੀ ਕਿ ਹੁਣ ਸਿੱਖਾਂ ਦੀ ਆਨ-ਸ਼ਾਨ ਕ੍ਰਿਪਾਨ ਨੂੰ ਵੀ ਭਾਰਤ ਦੀਆਂ ਸਰਕਾਰਾਂ ਸਿੱਖਾਂ ਕੋਲੋਂ ਖੋਹਣ ਲੱਗ ਪਈਆਂ ਹਨ ਤਾਂ ਉਹ ਚੁੱਪ ਕਰਕੇ ਨਾ ਬੈਠਣ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਿੱਖਾਂ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ ।

ਕੀ ਕਹਿੰਦੇ ਹਨ ਪੰਥਕ ਜਥੈਬੰਦੀਆਂ -

ਇਸ ਘਟਨਾ ਦੀ ਇੰਦੌਰ ਦੀਆਂ ਅਹਿਮ ਪੰਥਕ ਜਥੈਬੰਦੀਆਂ ਗੁਰ ਸਿੱਖ , ਸ਼ਹਿਬਾਜ਼ ਖ਼ਾਲਸਾ ਅਤੇ ਅਖੰਡ ਕੀਰਤਨੀ ਜਥਾ ਮੱਧ ਪ੍ਰਦੇਸ਼ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਸਿਕਲੀਗਰਾਂ ਨਾਲ ਹੋ ਰਹੇ ਹਰੇਕ ਧੱਕੇਸ਼ਾਹੀ ਵਿਰੁੱਧ ਡਟ ਕੇ ਖੜਣਗੇ ਅਤੇ ਹਰੇਕ ਤਰ੍ਹਾਂ ਦੀ ਸਹਾਇਤਾ ਕਰਨਗੇ ।